ਦਿੱਲੀ ਵਿੱਚ ਜੂਝ ਰਹੇ ਕਿਸਾਨਾਂ ਲਈ ਲੰਗਰਾਂ ਵਾਸਤੇ ਵਰਲਡ ਫਾਇਨੈਂਸ਼ਲ ਗਰੁੱਪ ਅਗਜੈਕਟਿਵ ਵੱਲੋਂ ਪੱਚੀ ਲੱਖ ਰੁਪਏ ਦੀ ਸੇਵਾ ਰਾਸ਼ੀ ਭੇਟ
ਕੈਨੇਡਾ (ਡਾ ਗੁਰਵਿੰਦਰ ਸਿੰਘ) ਆਪਣੇ ਸੰਵਿਧਾਨਕ ਹੱਕਾਂ ਲਈ ਲੜ ਰਹੇ ਕਿਸਾਨਾਂ ਦੇ ਸਹਿਯੋਗ ਵਿੱਚ, ਕੈਨੇਡਾ ਤੋਂ ਵਰਲਡ ਫਾਇਨੈਂਸ਼ਲ ਗਰੁੱਪ ਅੈਗਜੈਕਟਿਵ ਵੱਲੋਂ ਪੱਚੀ ਲੱਖ ਰੁਪਏ (ਪੰਜਾਹ ਹਜ਼ਾਰ ਕੈਨੇਡੀਅਨ ਡਾਲਰ) ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਵਾਸਤੇ ਲੰਗਰ ਕਾਰਜਾਂ ਲਈ ਭੇਟ ਕੀਤੇ ਗਏ। ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਨੂੰ ਸਮਰਪਿਤ ਇਕ ਆਨ ਲਾੲੀਨ ਚੈਰਿਟੀ ਪ੍ਰੋਗਰਾਮ ਕੈਨੇਡਾ ਵਿਚ ਵਰਲਡ ਫਾਇਨੈਂਸ਼ਲ ਗਰੁੱਪ ਅਗਜੈਕਟਿਵ ਵਲੋਂ ਕੀਤਾ ਗਿਆ, ਜਿਸ ਵਿੱਚ ਭਾਰਤ ਸਰਕਾਰ ਦੇ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਜੂਝ ਰਹੇ ਕਿਰਸਾਨਾਂ ਦੇ ਸਹਿਯੋਗ ਲਈ, ਵਰਲਡ ਫਾਇਨੈਂਸ਼ਲ ਗਰੁੱਪ ਅਗਜੈਕਟਿਵ ਵੱਲੋਂ ਪੰਜਾਹ ਹਜ਼ਾਰ ਡਾਲਰ (ਪੱਚੀ ਲੱਖ ਰੁਪਏ) ਭਾਈ ਰਵੀ ਸਿੰਘ ਖ਼ਾਲਸਾ ਏਡ ਰਾਹੀਂ ਲੰਗਰਾਂ ਵਾਸਤੇ ਭੇਟ ਕੀਤੇ ਗਏ। ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸਮਰਪਿਤ ਹੋ ਕੇ ਇਹ ਕਾਰਜ ਕਰਦਿਆਂ, ਫ਼ੈਸਲਾ ਕੀਤਾ ਗਿਆ ਕਿ ਪੀੜਤ ਵਰਗ ਨਾਲ ਡਟ ਕੇ ਖੜ੍ਹਦਿਆਂ ਆਰਥਿਕ, ਭਾਈਚਾਰਕ ਅਤੇ ਸਿਆਸੀ ਇਮਦਾਦ ਵਾਸਤੇ ਵੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਤੇ ਆਨਲਾਈਨ ਫੰਡ ਇਸ ਮੌਕੇ ਸਾਰੇ ਅਗਜ਼ੈਕਟਿਵ ਹਾਜ਼ਰ ਸਨ।ਇਹ ਅਪੀਲ ਵੀ ਕੀਤੀ ਗਈ ਕਿ ਦੁਨੀਆਂ ਭਰ ਤੋਂ ਅਜਿਹਾ ਸਹਿਯੋਗ ਕਿਸਾਨਾਂ ਲਈ ਵਧ ਚੜ੍ਹ ਕੇ ਕੀਤਾ ਜਾਵੇ ਅਤੇ ਭਾਰਤ ਸਰਕਾਰ ਦੇਕਾਲੇ ਕਾਨੂੰਨ ਵਾਪਸ ਲੈਣ ਲਈ ਹਰ ਤਰ੍ਹਾਂ ਦਾ ਦਬਾਓ ਪਾਇਆ ਜਾਵੇ। ਵਰਲਡ ਫਾਈਨੈਂਸ਼ਿਅਲ ਗਰੁੱਪ ਵੱਲੋਂ ਹਰ ਸਾਲ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਮੌਕੇ ਨਿਸ਼ਕਾਮ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ।